ਪੋਲਿੰਗ ਸਟੇਸ਼ਨ ਅੰਦਰ ਵੀਡੀਓ ਵਾਇਰਲ ਸਬੰਧੀ ਕਾਰਵਾਈ ਦੀ ਸਿਫ਼ਾਰਿਸ਼
ਖਰੜ, 19 ਮਈ (ਤਰਸੇਮ ਸਿੰਘ ਜੰਡਪੁਰੀ) - ਲੋਕ ਸਭਾ ਦੀਆਂ ਚੋਣ ਚੋਣਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਪੋਲਿੰਗ ਬੂਥ ਨੰਬਰ-150 ਤੇ ਰਾਹੁਲ ਕਾਲੀਆਂ ਨਾਂਅ ਦੇ ਵੋਟਰ ਵਲੋਂ ਪੋਲਿੰਗ ਸਟੇਸ਼ਨ ਦੇ ਅੰਦਰ ਵੋਟ ਪਾਉਣ ਮੌਕੇ ਬਣਾਈ ਵੀਡੀਓ ਵਾਇਰਲ ਕਰਨ ਦੇ ਦੋਸ਼ ਅਧੀਨ ਸਹਾਇਕ ਰਿਟਰਨਿੰਗ ਅਫ਼ਸਰ ਵਿਨੋਦ ਕੁਮਾਰ ਬਾਂਸਲ ਵਲੋਂ ਡੀਐਸਪੀ ਖਰੜ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।