ਲੁਧਿਆਣਾ 'ਚ ਅਕਾਲੀ-ਭਾਜਪਾ ਉਮੀਦਵਾਰ ਦੀ ਹਾਰ ਕਾਰਨ ਭਾਜਪਾ ਵਾਲੇ ਨਹੀਂ ਵੰਡਣਗੇ ਲੱਡੂ

ਲੁਧਿਆਣਾ 'ਚ ਅਕਾਲੀ-ਭਾਜਪਾ ਉਮੀਦਵਾਰ ਦੀ ਹਾਰ ਕਾਰਨ ਭਾਜਪਾ ਵਾਲੇ ਨਹੀਂ ਵੰਡਣਗੇ ਲੱਡੂ

ਲੁਧਿਆਣਾ, 23 ਮਈ (ਪੁਨੀਤ ਬਾਵਾ)- ਲੋਕ ਸਭਾ ਹਲਕਾ ਲੁਧਿਆਣਾ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਹਾਰ ਕਰਕੇ ਲੁਧਿਆਣਾ 'ਚ ਭਾਜਪਾਈਆਂ ਨੇ ਕੇਂਦਰ ਵਿਚ ਐਨ. ਡੀ. ਏ. ਸਰਕਾਰ ਬਣਨ ਦੀ ਖ਼ੁਸ਼ੀ ਵਿਚ ਲੱਡੂ ਨਾ ਵੰਡਣ ਦਾ ਫ਼ੈਸਲਾ ਕੀਤਾ ਹੈ। ਲੁਧਿਆਣਾ 'ਚ ਭਾਜਪਾ ਵੱਲੋਂ ਹੁਣ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਦਿਨ ਲੱਡੂ ਵੰਡੇ ਜਾਣਗੇ।